ਚੌਦਵੀਂ ਸਦੀ ਦੇ ਅਖੀਰ ਵਿਚ ਲੋਧੀ ਸਲਤਨਤ ਦੇ ਜ਼ੁਲਮ ਸਿਖਰ ਤੇ ਸਨ। ਗਰੀਬਾਂ ਅਤੇ ਮਜਲੂਮਾਂ ਨੂੰ ਇਸ ਪੀੜ ਅਤੇ ਤਸੀਹਿਆਂ ਤੋਂ ਕੋਈ ਮਨੁੱਖਤਾ ਦਾ ਮਸੀਹਾ ਹੀ ਨਿਜਾਤ ਦਿਵਾ ਸਕਦਾ ਸੀ। ਇਸ ਮਸੀਹਾ ਨੇ ਇਕ ਗਰੀਬ ਮੁਸਲਮਾਨ ਜੁਲਾਹਾ ਪਰਿਵਾਰ ਵਿਚ ਜਨਮ ਲਿਆ ਅਤੇ ਇਕ ਮਹਾਨ ਅਧਿਆਤਮਕ ਆਗੂ ਬਣਿਆ। ਉਸ ਦਾ ਨਾਂ ਕਬੀਰ ਸੀ। ਬਾਲਕ ਹੁµਦਿਆਂ ਕਬੀਰ ਸਦਾ ਧਿਆਨ ਵਿਚ ਲੀਨ ਰਹਿµਦਾ ਅਤੇ ਅਟੁ¤ਟ ਸ਼ਰਧਾ ਨਾਲ ਪਰਮਾਤਮਾ ਦਾ ਨਾ ਸਿਮਰਨ ਕਰਦਾ। ਉਸ ਨੇ ਕਈ ਕ¤ਟੜ ਰੀਤੀ—ਰਿਵਾਜ਼ਾਂ ਨੂੰ ਨਕਾਰ ਦਿਤਾ ਅਤੇ ਕਿਹਾ ਕਿ ਪਰਮਾਤਮਾ ਨੂੰ ਅਰਦਾਸ, ਚµਗੇ ਕਰਮਾਂ ਅਤੇ ਕੇਵਲ ਅਟੁਟ ਭਰੋਸੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।
ਕਈ ਸਾਲਾਂ ਤ¤ਕ ਭਗਤ ਕਬੀਰ ਦਾ ਕੋਈ ਗੁਰੂ ਨਹੀਂ ਸੀ। ਪਰ ਉਨ੍ਹਾਂ ਦਾ ਦ੍ਰਿੜ ਨਿਸ਼ਚੇ ਉਨ੍ਹਾਂ ਨੂੰ ਸµਤ ਰਾਮਾਨµਦ ਕੋਲ ਲੈ ਗਿਆ। ਸਮੇਂ ਦੇ ਨਾਲ—ਨਾਲ ਸਤ ਤੇ ਭਗਤ ਕਬੀਰ ਜੀ ਦੀ ਸੋਝੀ ਅਤੇ ਸਿ¤ਖਿਆਵਾਂ ਦਾ ਇਨਾਂ ਡੂਘਾ ਅਸਰ ਪਿਆ ਕਿ ਆਖਰ ਗੁਰੂ ਖੁਦ ਭਗਤ ਜੀ ਦਾ ਸ਼ਿ¤ਸ਼ ਬਣ ਗਿਆ। ਭਗਤ ਜੀ ਨੇ ਸਰਬ—ਸ਼ਕਤੀਮਾਨ ਪਰਮਾਤਮਾ ਦੀ ਉਸਤਤਿ ਵਿਚ ਕਈ ਸ਼ਬਦ ਰਚੇ ਅਤੇ ਲੋਕਾਂ ਨੂੰ ਹੋਛੇ ਅਤੇ ਖੋਖਲੇ ਰੀਤੀ—ਰਿਵਾਜ਼ ਅਤੇ ਕਰਮ—ਕਾਂਡ ਛਡ ਦੇਣ ਦੀ ਸਲਾਹ ਦਿ¤ਤੀ।
ਬਾਦਸ਼ਾਹ ਸਿਕµਦਰ ਲੋਧੀ ਭਗਤ ਕਬੀਰ ਨੂੰ ਇਸਲਾਮ ਦਾ ਵਿਰੋਧੀ ਸਮਝਦਾ ਸੀ। ਭਗਤ ਜੀ ਤੇ ਕਈ ਕਾਤਲਾਨਾ ਹਮਲੇ ਕੀਤੇ ਗਏ। ਪਰ ਪਰਮਾਤਮਾ ਦੀ ਮਿਹਰ ਸਦਕਾ ਹਰ ਵਾਰ ਭਗਤ ਕਬੀਰ ਨੂੰ ਕੋਈ ਨੁਕਸਾਨ ਨਾ ਪਹੁµਚ ਸਕਿਆ। ਭਗਤ ਜੀ ਦਾ ਇਹ ਯਕੀਨ, ਕਿ ਪਰਮਾਤਮਾ ਤੋਂ ਵ¤ਡੀ ਕੋਈ ਤਾਕਤ ਅਤੇ ਰ¤ਖਿਅਕ ਨਹੀਂ ਹੈ, ਇਨ੍ਹਾਂ ਰ¤ਬੀ ਕਰਿਸ਼ਮਿਆਂ ਵਿਚ ਸਾਫ਼ ਝਲਕਦਾ ਹੈ।
ਉਚੀ ਜਾਤ ਦੇ ਹਿਦੂਆਂ ਨੇ ਵੀ ਭਗਤ ਕਬੀਰ ਜੀ ਨੂੰ ਨੀਵਾਂ ਦਿਖਾਉਣ ਦੇ ਕਈ ਯਤਨ ਕੀਤੇ। ਪਰ ਉਨ੍ਹਾਂ ਦੇ ਕੌੜੇ ਸ਼ਬਦਾਂ ਅਤੇ ਸਾਜਸ਼ਾਂ ਸਦਕਾ ਭਗਤ ਜੀ ਨੇ ਇਹ ਸਿ¤ਧ ਕਰ ਦਿਖਾਇਆ ਕਿ ਉਨ੍ਹਾਂ ਦਾ ਅਧਿਆਤਮਕ ਰੁਤਬਾ ਰ¤ਬੀ ਅਤੇ ਅਦੁ¤ਤਾ ਸੀ।
ਭਗਤ ਕਬੀਰ ਨੇ ਦੇਸ਼ ਭਰ ਵਿਚ ਪਰਮਾਤਮਾ ਦੇ ਨਾਮ ਅਤੇ ਸ਼ਬਦ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੀ ਵ¤ਡੀ ਗਿਣਤੀ ਸੀ। ਆਪਣੇ ਜੀਵਨ ਦੇ ਅµਤਮ ਦਿਨਾਂ ਦੌਰਾਨ ਬ੍ਰਾਹਮਣਾਂ ਦੀ ਇਕ ਪੁਰਾਤਣ ਮਿ¤ਥ ਨੂੰ ਤੋੜਨ ਲਈ ਭਗਤ ਕਬੀਰ ਨੇ ਆਪਣੇ ਘਰ ਦਾ ਸੁਖ ਅਤੇ ਆਪਣੇ ਸ਼ਹਿਰ ਨੂੰ ਤਿਆਗ ਦਿ¤ਤਾ। ਇਹ ਨੇਕ ਸµਤ ਇਕ ਇµਨੀ ਸੁਆਰਥਹੀਣ ਰੂਹ ਸੀ ਕਿ ਆਖਰੀ ਸਾਂਹ ਲੈਂਦਿਆਂ ਵੀ ਉਨ੍ਹਾਂ ਦਾ ਧਿਆਨ ਮਨੁ¤ਖਤਾ ਦੀ ਭਲਾਈ ਹਿਤ ਆਪਣੀ ਅਰਦਾਸ ਅਤੇ ਸੋਚ ਤੇ ਕੇਂਦ੍ਰਿਤ ਸੀ।



