Guru Har Gobind, sixth Guru of Sikhs with two swords of miri and piri, on horse back, ready for battle with the Mughals. Title is in Punjabi.

ਗੁਰੂ ਹਰ ਗੋਬਿੰਗ - ਸਿੱਖਾਂ ਦੇ ਛੇਵੇਂ ਗੁਰੂ (ਪੰਜਾਬੀ ਸਿੱਖ ਕਾਮਿਕਸ) Guru Har Gobind - Sikhan de Cheve Guru Volume 1 and Volume 2 (Punjabi Sikh Comics)

Rs. 180.00
Sale price  Rs. 180.00 Regular price  Rs. 210.00
Skip to product information
Guru Har Gobind, sixth Guru of Sikhs with two swords of miri and piri, on horse back, ready for battle with the Mughals. Title is in Punjabi.
1/5

ਗੁਰੂ ਹਰ ਗੋਬਿੰਗ - ਸਿੱਖਾਂ ਦੇ ਛੇਵੇਂ ਗੁਰੂ (ਪੰਜਾਬੀ ਸਿੱਖ ਕਾਮਿਕਸ) Guru Har Gobind - Sikhan de Cheve Guru Volume 1 and Volume 2 (Punjabi Sikh Comics)

Rs. 180.00
Sale price  Rs. 180.00 Regular price  Rs. 210.00

ਗੁਰੂ ਹਰਿਗੋਬਿੰਦ ਸਾਹਿਬ ਦੇ ਹੱਥੀਂ ਜ਼ਾਲਮਾਂ ਦਾ ਸਰਬਨਾਸ ਹੋਣਾ ਨਿਸ਼ਚਿਤ ਸੀ। ਉਹ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸਨ ਅਤੇ ਗਿਆਰਾਂ ਸਾਲ ਦੀ ਛੋਟੀ ਉਮਰੇ ਹੀ ਸਿੱਖਾਂ ਦੇ ਛੇਵੇਂ ਗੁਰੂ ਬਣੇ। ਗੁਰੂ ਸਾਹਿਬ ਨੂੰ ਜਿੱਥੇ ਆਪਣੇ ਪਿਤਾ ਜੀ ਦੀ ਪਵਿੱਤਰ ਵਿਰਾਸਤ ਮਿਲੀ ਉੱਥੇ ਹੀ ਦੱਬੇ—ਕੁਚਲੇ ਲੋਕਾਂ ਦੀਆਂ ਦੁੱਖ—ਤਕਲੀਫਾਂ ਵੀ ਉਨ੍ਹਾਂ ਦੇ ਹਿੱਸੇ ਆਈਆਂ। 

ਉਹ ਪਹਿਲੇ ਸਿੱਖ ਗੁਰੂ ਸਨ ਜਿਨ੍ਹਾਂ ਨੇ ਸੰਤ—ਸਿਪਾਹੀਆਂ ਦੀ ਫੌਜ ਖੜੀ ਕੀਤੀ। ਉਨ੍ਹਾਂ ਦਾ ਮਕਸਦ ਬੁਰਾਈ ਦਾ ਨਾਸ਼ ਕਰਨਾ ਅਤੇ ਅੱਤਿਆਚਾਰੀ ਮੁਗਲਾਂ ਨੂੰ ਹਰਾਉਣਾ ਸੀ। ਗੁਰੂ ਹਰਿਗੋਬਿੰਦ ਜੀ ਯੁੱਧ ਕਲਾ ਦੇ ਮਾਹਰ ਸਨ। ਗੁਰਬਾਣੀ ਤੇ ਵੀ ਉਨ੍ਹਾਂ ਦੀ ਚੰਗੀ ਪਕੜ ਸੀ। ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਨੇ ਮਨੁੱਖਾਂ ਨੂੰ ਆਪਣੇ ਆਮ ਜੀਵਨ ਤੋਂ ਉੱਪਰ ਉੱਠ ਕੇ ਜ਼ੁਲਮ ਖਿਲਾਫ ਲੜਨ ਲਈ ਪ੍ਰੇਰਿਤ ਕੀਤਾ। 

ਗੁਰੂ ਸਾਹਿਬ ਨੇ ਦੋ ਤਲਵਾਰਾਂ ਸੁਸ਼ੋਭਿਤ ਕੀਤੀਆਂ, ਪੀਰੀ ਭਾਵ ਅਧਿਆਤਮਿਕ ਜਾਂ ਗੁਰਤਾ ਅਤੇ ਮੀਰੀ ਭਾਵ ਦੁਨਿਆਵੀ ਜਾਂ ਬਾਦਸ਼ਾਹਤ, ਦੋਵੇਂ ਹੀ ਅਧਿਕਾਰ ਦੀਆਂ ਪ੍ਰਤੀਕ ਸਨ। ਉਨ੍ਹਾਂ ਦੇ ਹੁਕਮ ਤੇ ਅਕਾਲ ਤਖ਼ਤ ਦੀ ਸਥਾਪਨਾ ਹੋਈ। ਇਹ ਇਕ ਸਦੀਵੀਂ ਗੱਦੀ ਸੀ, ਜੋ ਸਾਰੇ ਸਿੱਖਾਂ ਨੂੰ ਨਿਆਂ ਪ੍ਰਦਾਨ ਕਰਦੀ ਸੀ। 

ਗੁਰੂ ਜੀ ਦੀ ਫੌਜ ਦੀ ਸ਼ੁਰੂਆਤ ਮਹਿਜ਼ 700 ਵਲੰਟੀਅਰਾਂ ਨਾਲ ਹੋਈ ਅਤੇ ਜਲਦੀ ਹੀ ਹਜ਼ਾਰਾਂ ਲੋਕ ਇਸ ਵਿਚ ਸ਼ਾਮਲ ਹੋ ਗਏ। ਇਸ ਵਿਚ ਸਾਰੀਆਂ ਜਾਤਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਦੀ ਦਿਨੋ—ਦਿਨ ਵਧਦੀ ਪ੍ਰਸਿੱਧੀ ਤੋਂ ਡਰਦਿਆਂ 1609 ਵਿਚ ਉਨ੍ਹਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ। ਪਰ ਗੁਰੂ ਜੀ ਦੇ ਸ਼ੁਭਚਿੰਤਕਾਂ ਦੇ ਜੋਰ ਪਾਉਣ ਤੇ, ਜਹਾਂਗੀਰ ਨੇ ਗੁਰੂ ਸਾਹਿਬ  ਨੂੰ 1612 ਵਿਚ ਰਿਹਾਅ ਕਰ ਦਿੱਤਾ। ਗੁਰੂ ਸਾਹਿਬ ਦੇ ਨਾਲ 52 ਰਾਜੇ ਵੀ ਆਜ਼ਾਦ ਹੋ ਗਏ।  

ਕਈ ਯੁੱਧ ਲੜੇ ਗਏ। ਹਰ ਵਾਰ ਗਿਣਤੀ ਵਿੱਚ ਬਹੁਤ ਘੱਟ ਹੋਣ ਦੇ ਬਾਵਜੂਦ ਵੀ, ਸਿੱਖਾਂ ਦੇ ਹੌਸਲੇ, ਦ੍ਰਿੜ ਸੰਕਲਪ ਅਤੇ ਪ੍ਰਮਾਤਮਾ ਪ੍ਰਤੀ ਸ਼ਰਧਾ ਦੇ ਚਲਦਿਆਂ ਉਨ੍ਹਾਂ ਨੂੰ ਜਿੱਤ ਹਾਸਲ ਹੋਈ। ਇਸ ਜਜ਼ਬੇ ਨੇ ਮੁਗਲਾਂ ਦੀ ਕਮਰ ਤੋੜ ਦਿੱਤੀ, ਅਤੇ ਇਸ ਦੇ ਫਲਸਰੂਪ ਮੁਗਲ ਸਾਮਰਾਜ ਦੀ ਨੀਂਹ ਹਿਲ ਗਈ। 

ਗੁਰੂ ਹਰਿਗੋਬਿੰਦ ਜੀ ਨੇ ਆਪਣੇ ਪੋਤਰੇ ਹਰਿ ਰਾਇ ਨੂੰ ਗੁਰਤਾ ਗੱਦੀ ਸੌਂਪੀ। ਉਨ੍ਹਾਂ ਨੇ ਹਰਿ ਰਾਏ ਜੀ ਨੂੰ ਸ਼ਾਂਤੀ ਨਾਲ ਰਹਿਣ ਪਰ ਸਨਮਾਨ ਨੂੰ ਬਰਕਰਾਰ ਰੱਖਣ ਦੀ ਸਲਾਹ ਦਿੱਤੀ। ਮਈ 1644 ਵਿਚ, ਗੁਰੂ ਹਰਿਗੋਬਿੰਦ ਜੀ ਜੋਤੀ ਜੋਤ ਸਮਾ ਗਏ।
ਉਹ ਮਜਲੂਮਾਂ ਦੇ ਰਾਖੇ ਸਨ ਅਤੇ ਬੰਦੀ ਛੋੜ ਸਨ ਭਾਵ ਬੰਧਨਾਂ ਤੋਂ ਮੁਕਤੀ ਦਿਵਾਉਣ ਵਾਲੇ ਸਨ।

You may also like